Jaspreet Kaur
Ref# IN01PB0422

About Me
My name is Jaspreet Kaur . I'm a 11-year-old girl.
Birthday

My birthday is
December 8, 2007.
I am from

Punjab

District

Gurdaspur

Community

Punjab - We ask sangat to have patience with us when it comes to Punjab because SAF is working in 130 villages of Punjab, it takes a lot to get children updates, photos, reports from schools. We mostly deal with Single mothers, farmer suicide families and other under privileged children.

Designation

Single Mother

My Story

Jaspreet Kaur is currently 11 years old and lives in Gurdaspur with her mother and siblings.  Her father passed away in 2014 from a sudden heart attack, leaving Jaspreet’s mother to care for their three children on her own.  Jaspreet’s mother’s right eye is actually diseased and needs to be replaced by a prosthetic eye and she does not have the financial means to take care of this right now.  Her mother was also forced to take her Jaspreet and her younger sister out of private school and put them into government school because she could not afford to send all three children to private school.  As you are very well aware, Indian societal constructs unfortunately will always place a male at higher priority than females.  Fortunately, SAF team members were able to convince Jaspreet’s mother to send her girls to private school as well. If you sponsor Jaspreet Kaur today, you will help alleviate some financial pressure off of her mother, and also help Jaspreet achieve her dreams of becoming a teacher when she grows up!

-------------------------------------------------------------------------------------------------------------------------------------

ਗੁਜਰ ਗਏ ਪਿਓ ਨੂੰ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਲਈ ਚਿੱਠੀਆਂ ਲਿਖਣ ਵਾਲੀ ਗਰੀਬ ਬੱਚੀ ਅਤੇ ਉਸਦੇ ਭੈਣ ਭਰਾ ਦੀ ਪੜਾਈ ਦੀ ਜਿੰਮੇਵਾਰੀ ਸੈਫ਼ ਨੇ ਲਈ
ਗੁਜਰ ਗਏ ਹਰਜੀਤ ਸਿੰਘ ਦੀ ਛੋਟੀ ਜਿਹੀ ਧੀ ਨਵਪ੍ਰੀਤ ਕੌਰ ਆਪਣੇ ਪਿਤਾ ਨੂੰ ਚਿੱਠੀਆਂ ਲਿਖ ਦੀ ਸੀ ਕਿ ਪਾਪਾ ਤੁਸੀਂ ਕਦੋੰ ਆਉੰਗੇ ਅਤੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਲਾਓਗੇ। ਨਵਪ੍ਰੀਤ ਕੌਰ ਪ੍ਰਾਈਵੇਟ ਸਕੂਲ ਵਿੱਚ ਪੜਨ ਦੀ ਜਿਦ ਕਰ ਰਹੀ ਸੀ ਅਤੇ ਉਸਦੀ ਇਹ ਜਿਦ ਪੂਰੀ ਕਰਨ ਲਈ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਦੀ ਪੜਾਈ ਲਈ ਯਤਨਸ਼ੀਲ ਸੰਸਥਾ ਸਿੱਖੀ ਅਵੇਅਰਨੈੱਸ ਫਾਉਂਡੇਸ਼ਨ ਕੈਨੇਡਾ ਵੱਲੋਂ ਉਸਦੀ ਅਤੇ ਉਸਦੇ ਭੈਣ ਭਰਾਵਾਂ ਦੀ ਪੜਾਈ ਦਾ ਜਿੰਮਾ ਚੁੱਕਿਆ ਗਿਆ ਹੈ।

ਜਦੋਂ ਇਸ ਵਾਰ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਨਦੀਪ ਸਿੰਘ ਸੰਸਥਾ ਵੱਲੋਂ ਪੜ੍ਹਾਏ ਜਾ ਰਹੇ ਬੱਚਿਆਂ ਦੇ ਘਰਾਂ ਵਿੱਚ ਉਹਨਾਂ ਨੂੰ ਮਿਲਣ ਪਹੁੰਚੇ ਤਾਂ ਪਤਾ ਲੱਗਿਆ ਕਿ ਚੌਥੀ ਜਮਾਤ ਵਿੱਚ ਪੜ੍ਹਦੀ ਬੱਚੀ ਨਵਪ੍ਰੀਤ ਕੌਰ ਆਪਣੇ ਗੁਜਰ ਗਏ ਪਿਤਾ ਨੂੰ ਪੜਾਈ ਲਈ ਚਿੱਠੀਆਂ ਲਿਖਦੀ ਹੈ ਤਾਂ ਉਨ੍ਹਾਂ ਨੇ ਨਵਪ੍ਰੀਤ ਕੌਰ ਅਤੇ ਉਸ ਦੀ ਭੈਣ ਜਸਪ੍ਰੀਤ ਕੌਰ( ਅੱਠਵੀਂ ਜਮਾਤ) ਦੀ ਪੜਾਈ ਦੀ ਜਿੰਮੇਵਾਰੀ ਸੈਫ ਵੱਲੋਂ ਚੁੱਕ ਲਈ। ਇੰਨਾ ਬੱਚਿਆਂ ਦੇ ਪਿਤਾ ਹਰਜੀਤ ਸਿੰਘ ਦੀ ਮੌਤ ਤੋਂ ਪਹਿਲਾਂ ਇਹ ਤਿੰਨੇ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ ਅਤੇ ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਸਰਕਾਰੀ ਸਕੂਲਵਿੱਚ ਦਾਖਲ ਕਰਵਾ ਦਿੱਤੀਆਂ ਸਨ।

ਸੈਫ ਵੱਲੋਂ ਸੰਗਤ ਦੇ ਸਹਿਯੋਗ ਨਾਲ ਪੜਾਏ ਜਾ ਰਹੇ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਮੁਸ਼ਕਲਾਂ ਤੋਂ ਜਾਣੂ ਹੋਣ ਲਈ ਸੈਫ ਦੇ ਮੁੱਖ ਸੇਵਾਦਾਰ ਸਮੇਤ ਜਿੰਮੇਵਾਰ ਸੱਜਣ ਅਕਸਰ ਹੀ ਪਰਿਵਾਰਾਂ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ।

ਇਹਨਾਂ ਬੱਚਿਆਂ ਦੀ ਮਾਂ, ਵਿਧਵਾ ਬੀਬੀ ਮਨਦੀਪ ਕੌਰ ਲੋਕਾਂ ਦੇ ਘਰਾਂ ਵਿੱਚ ਕੰਮਕਾਜ ਕਰਕੇ ਅਤੇ ਸਿਲਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਕਰ ਰਹੇ ਹਨ। ਬੀਬੀ ਜੀ ਮਿਹਨਤ ਮਜ਼ਦੂਰੀ ਕਰਕੇ 5000-6000 ਰੁਪਏ ਮਹੀਨੇ ਦਾ ਕਮਾ ਲੈਂਦੇ ਹਨ। ਬੀਬੀ ਜੀ ਸਿਲਾਈ ਦਾ ਕੰਮ ਕਰਦੇ ਹਨ, ਪਰ ਇੱਕ ਅੱਖ ਖਰਾਬ ਹੋਣ ਕਰਕੇ ਜਿਆਦਾ ਸਿਲਾਈ ਦਾ ਕੰਮ ਨਹੀਂ ਕਰ ਸਕਦੇ।

ਬੀਬੀ ਜੀ ਦੇ ਪਤੀ ਹਰਜੀਤ ਸਿੰਘ ਸਕੂਟਰ ਮਕੈਨਿਕ ਦਾ ਕੰਮ ਕਰਦੇ ਸਨ। ਉਹ 14/01/19 ਨੂੰ ਦਿਲ ਦੇ ਦੌਰੇ ਕਰਕੇ ਅਕਾਲ ਚਲਾਣਾ ਕਰ ਗਏ ਸਨ।

ਬੀਬੀ ਜੀ ‘ਤੇ ਇਸ ਸਮੇਂ ਦੈ ਧੀਆਂ ਅਤੇ ਇੱਕ ਪੁੱਤਰ ਦੀ ਪਾਲਣ-ਪੋਸ਼ਣ ਦੀ ਜਿੰਮੇਵਾਰੀ ਹੈ। ਬੀਬੀ ਜੀ ਦੀ ਵੱਡੀ ਧੀ ਜਸਪ੍ਰੀਤ ਕੌਰ ਅੱਠਵੀਂ, ਨਵਪ੍ਰੀਤ ਸਿੰਘ ਚੌਥੀ ਅਤੇ ਪੁੱਤਰ ਹਰਭਜਨ ਸਿੰਘ ਯੂਕੇ ਜੀ ਜਮਾਤ ਵਿੱਚ ਪ੍ਰਾਈਵੇਟ ਸਕੂਲ ਵਿੱਚ ਪੜਦਾ ਹੈ।

ਸਿੱਖੀ ਅਵੈਅਰਨੈੱਸ ਫਾਉਂਡੇਸ਼ਨ” ਕੈਨੇਡਾ ਸਮੂਹ ਸੰਗਤ ਵੱਲੋਂ ਖੁੱਲਦਿਲੀ ਨਾਲ ਦਿੱਤੇ ਸਹਿਯੋਗ ਸਦਕਾ 400 ਤੋਂ ਉੱਤੇ ਬੱਚਿਆਂ ਦਾ ਵਧੀਆ ਸਕੂਲਾਂ ਵਿੱਚ ਜਾਣਾ ਯਕੀਨੀ ਬਣਾ ਸਕੀ ਹੈ। ਤੁਹਾਡੇ ਵੱਲੋਂ ਦਿੱਤੇ ਸਹਿਯੋਗ ਨੇ ਇਕੱਲੇ ਬੱਚਿਆਂ ਦਾ ਹੀ ਨਹੀਂ, ਬਲਕਿ ਉਨ੍ਹਾਂ ਦੇ ਸਾਰੇ ਪਰਿਵਾਰਾਂ ਦੇ ਭਵਿੱਖ ਨੂੰ ਸਵਾਰਨਾ ਹੈ।