Feb 7, 2020

Gursikh Widow with 3 children - Wife of a Satkaar committee member

 
ਭਾਰਤ ਦੇ ਪੇਂਡੂ ਖੇਤਰਾਂ ਵਿੱਚ ਇੱਕ ਗਰੀਬ ਵਿਧਵਾ ਬੀਬੀ ਵੱਲੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਇੱਕ ਬਹੁਤ ਵੱਡੀ ਜੱਦੋ-ਜਹਿਦ ਹੈ। ਕਿਉਂਕਿ ਪੇਂਡੂ ਸਮਾਜ ਵਿੱਚ ਬੀਬੀਆਂ ਲਈ ਕੰਮਕਾਰ ਦੇ ਮੌਕੇ ਵੀ ਘੱਟ ਹਨ, ਦੂਜਾ ਬੀਬੀਆਂ ਲਈ ਕੰਮਕਾਰ ਲਈ ਢੁੱਕਵਾਂ ਮਾਹੌਲ ਵੀ ਨਹੀਂ ਹੈ। ਸੋ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਬੇਸਹਾਰਾ ਵਿਧਵਾ ਬੀਬੀਆਂ ਦੇ ਬੱਚਿਆਂ ਦੀ ਪੜਾਈ ਦਾ ਉਪਰਾਲਾ ਸਿੱਖ ਸੰਸਥਾ ਸਿੱਖੀ ਅਵੇਅਰਨੈੱਸ ਫਾਉਂਡੇਸ਼ਨ (ਸੈਫ) ਕੈਨੇਡਾ ਵੱਲੋਂ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਬੀਬੀਆਂ ਦੇ ਬੱਚੇ ਵਧੀਆ ਵਿੱਦਿਆ ਪ੍ਰਾਪਤ ਕਰ ਸਕਣ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਣ।
 
ਬੀਬੀ ਗੁਰਪ੍ਰੀਤ ਕੌਰ ਦੇ ਪਤੀ ਦਲਜੀਤ ਸਿੰਘ ਫਰਨੀਚਰ ਦਾ ਕੰਮ ਕਰਦੇ ਸਨ ਅਤੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦੀ ਨਿਸ਼ਕਾਮ ਸੇਵਾ ਕਰਦੇ ਸਨ ਅਤੇ ਸਤਿਕਾਰ ਕਮੇਟੀ ਨਾਲ ਵੀ ਸੇਵਾਵਾਂ ਨਿਭਾਉਂਦੇ ਸਨ। ਉਨ੍ਹਾਂ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੜਕ ਹਾਦਸੇ ਤੋਂ ਉਨ੍ਹਾਂ ਨੂੰ ਦੋ ਦਿਨ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
 
ਥੋੜ੍ਹਾ ਸਮਾਂ ਪਹਿਲਾਂ ਬੀਬੀ ਜੀ ਦਾ ਅਪਰੇਸ਼ਨ ਹੋਇਆ ਸੀ, ਜਿਸ ‘ਤੇ ਕਾਫ਼ੀ ਖਰਚ ਆ ਗਿਆ ਸੀ। ਬੀਬੀ ਜੀ ਦੇ ਪਿਤਾ ਜੀ ਧਿਆਨ ਸਿੰਘ ਵੀ ਦਿਲ ਦੀ ਬੀਮਾਰੀ ਦੇ ਮਰੀਜ ਹਨ ਅਤੇ ਦੀਵਾਈ ‘ਤੇ ਕਾਫ਼ੀ ਖਰਚ ਆ ਜਾਂਦਾ ਹੈ।
 
ਸੈਫ ਇੰਟਰਨੈਸ਼ਨਲ ਵੱਲੋਂ ਬੀਬੀ ਜੀ ਦੇ ਇੱਕ ਬੱਚੇ ਮਨਜੋਤ ਸਿੰਘ ਜਮਾਤ ਪੰਜਵੀਂ ਦੀ ਪੜਾਈ ਦੀ ਜਿੰਮੇਵਾਰੀ ਸੰਗਤਾਂ ਦੇ ਸਹਿਯੋਗ ਨਾਲ ਲਈ ਗਈ ਹੈ।
 
ਆਓੁ ਗੁਰੂ ਪਿਆਰਿਓੁ! “ਸਿੱਖੀ ਅਵੈਅਰਨੈਸ ਫਾਉਂਡੇਸ਼ਨ” ਕੈਨੇਡਾ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਅਰੰਭੀ ਮੁਹਿੰਮ ਦਾ ਹਿੱਸਾ ਬਣੀਏ ਸਿਰਫ ਮਹੀਨੇ ਦੇ 35 ਡਾਲਰ ਖਰਚ ਕਰਕੇ, ਤੁਸੀ ਕਿਸੇ ਗਰੀਬ ਪਰਿਵਾਰ ਦੀਆਂ ਪੀੜੀਆਂ ਦਾ ਭਵਿੱਖ ਸਵਾਰ ਸਕਦੇ ਹੋ।
 
“ਇੱਕ ਬੱਚਾ ਪੜਾਓੁ” ਮੁਹਿੰਮ ਕੌਮਾਂਤਰੀ ਪੱਧਰ ਦੀ ਮੁਹਿੰਮ ਹੈ । ਜੇਕਰ ਤੁਸੀ ਵੀ ਇੱਕ ਬੱਚੇ ਦੀ ਪੜ੍ਹਾਈ ਦੀ ਜ਼ਿਮੇਵਾਰੀ ਚੁੱਕਣਾ ਚਾਹੁੰਦੇ ਹੋ ਤਾਂ ਸੰਸਥਾ ਦੀ ਵੈਬਸਾਈਟ www.safinternational.org ‘ਤੇ ਜਾ ਕੇ ਆਨ ਲਾਈਨ ਬੱਚੇ ਦੀ ਪੜਾਈ ਦੀ ਜ਼ਿਮੇਵਾਰੀ ਚੁੱਕ ਸਕਦੇ ਹੋ