Dec 1, 2019

Struggle of a single mother in the developing world.

Punjab Floods 2019 - Long term support of the families affected by the floods.

Anmol Singh is 6 years old and lives in Mansa, Punjab with his mother and siblings.  Anmol Singh’s father tragically passed away just this summer in August while driving a tractor.  Anmol’s mother is now trying desperately to make ends meet, and although she hasn’t found work yet, she is hoping to find a labor job in order to provide for her children.  Currently, they do not have any water supply, and have to fill up buckets of water from another villager’s home.  They do not own any animals, nor do they have any type of vehicle for commuting purposes.  If you choose to support Anmol Singh’s education today, you will ensure that his dreams of becoming a police officer come true.


ਭਾਰਤ ਦੇ ਪੇਂਡੂ ਖੇਤਰਾਂ ਵਿੱਚ ਇੱਕ ਗਰੀਬ ਵਿਧਵਾ ਬੀਬੀ ਵੱਲੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਇੱਕ ਬਹੁਤ ਵੱਡੀ ਜੱਦੋ-ਜਹਿਦ ਹੈ। ਕਿਉਂਕਿ ਪੇਂਡੂ ਸਮਾਜ ਵਿੱਚ ਬੀਬੀਆਂ ਲਈ ਕੰਮਕਾਰ ਦੇ ਮੌਕੇ ਵੀ ਘੱਟ ਹਨ, ਦੁਜਾ ਬੀਬੀਆਂ ਲਈ ਕੰਮਕਾਰ ਲਈ ਢੁੱਕਵਾਂ ਮਾਹੌਲ ਵੀ ਨਹੀਂ ਹੈ। ਸੋ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਬੇਸਹਾਰਾ ਵਿਧਵਾ ਬੀਬੀਆਂ ਦੇ ਬੱਚਿਆਂ ਦੀ ਪੜਾਈ ਦਾ ਉਪਰਾਲਾ ਸਿੱਖ ਸੰਸਥਾ ਸਿੱਖੀ ਅਵੇਅਰਨੈੱਸ ਫਾਉਂਡੇਸ਼ਨ (ਸੈਫ) ਕੈਨੇਡਾ ਵੱਲੋਂ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਬੀਬੀਆਂ ਦੇ ਬੱਚੇ ਵਧੀਆ ਵਿੱਦਿਆ ਪ੍ਰਾਪਤ ਕਰ ਸਕਣ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਣ।

ਸਿੱਖੀ ਅਵੇਅਰਨੈੱਸ ਫਾਉਂਡੇਸ਼ਨ ਕੈਨੇਡਾ ਵੱਲੋਂ ਭਰ ਜੁਆਨੀ ਦੀ ਉਮਰ ਵਿੱਚ ਵਿਧਵਾ ਹੋਈ ਬੀਬੀ ਸੰਦੀਪ ਕੌਰ ਦੇ ਪੁੱਤਰ ਅਨਮੋਲ ਸਿੰਘ ਜਮਾਤ ਪਹਿਲੀ ਦੀ ਪੜਾਈ ਦੀ ਜਿੰਮੇਵਾਰੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਚੁੱਕੀ ਹੈ।

ਬੀਬੀ ਸੰਦੀਪ ਕੌਰ ਦੇ ਪਤੀ ਮੰਗਲ ਸਿੰਘ ਤੁੜੀ ਵਾਲੇ ਟਰੈਕਟਰ ਟਰਾਲੀ ‘ਤੇ ਡਰਾਈਵਰੀ ਕਰਦੇ ਸਨ। ਅਗਸਤ 2019 ਵਿੱਚ ਜਦੋਂ ਪੰਜਾਬ ਹੜਾਂ ਦਾ ਸੰਤਾਪ ਭੋਗ ਰਿਹਾ ਸੀ ਤਾਂ ਤੂੜੀ ਨਾਲ ਭਰੀ ਮੰਗਲ ਸਿੰਘ ਦਾ ਟਰੈਕਟਰ ਟਰਾਲੀ ਸਰਦੂਲਗੜ੍ਹ ਨੇੜੇ ਘੱਗਰ ਦਰਿਆ ਵਿੱਚ ਡਿੱਗ ਪਿਆ ਸੀ। ਘੱਗਰ ਦਰਿਆ ਵਿੱਚ ਹੜ੍ਹਾਂ ਦੇ ਕਾਰਣ ਉਨ੍ਹਾਂ ਦੀ ਲਾਸ਼ ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਅੱਗੇ ਜਾ ਕੇ ਮਿਲੀ।

ਬੀਬੀ ਸੰਦੀਪ ਕੌਰ ਇੱਕ ਕਮਰੇ ਦੇ ਮਕਾਨ ਵਿੱਚ ਰਹਿ ਰਹੀ ਹੈ, ਜਿਥੇ ਪੀਣ ਵਾਲੇ ਪਾਣੀ ਦਾ ਕੋਈ ਸਾਧਨ ਨਹੀਂ। ਆਓੁ ਗੁਰੂ ਪਿਆਰਿਓੁ! “ਸਿੱਖੀ ਅਵੈਅਰਨੈਸ ਫਾਉਂਡੇਸ਼ਨ” ਕੈਨੇਡਾ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਅਰੰਭੀ ਮੁਹਿੰਮ ਦਾ ਹਿੱਸਾ ਬਣੀਏ ਸਿਰਫ ਮਹੀਨੇ ਦੇ 35 ਡਾਲਰ ਖਰਚ ਕਰਕੇ, ਤੁਸੀ ਕਿਸੇ ਗਰੀਬ ਪਰਿਵਾਰ ਦੀਆਂ ਪੀੜੀਆਂ ਦਾ ਭਵਿੱਖ ਸਵਾਰ ਸਕਦੇ ਹੋ।

“ਇੱਕ ਬੱਚਾ ਪੜਾਓੁ” ਮੁਹਿੰਮ ਕੌਮਾਂਤਰੀ ਪੱਧਰ ਦੀ ਮੁਹਿੰਮ ਹੈ । ਜੇਕਰ ਤੁਸੀ ਵੀ ਇੱਕ ਬੱਚੇ ਦੀ ਪੜ੍ਹਾਈ ਦੀ ਜ਼ਿਮੇਵਾਰੀ ਚੁੱਕਣਾ ਚਾਹੁੰਦੇ ਹੋ ਤਾਂ ਸੰਸਥਾ ਦੀ ਵੈਬਸਾਈਟ ‘ਤੇ ਜਾ ਕੇ ਆਨ ਲਾਈਨ ਬੱਚੇ ਦੀ ਪੜਾਈ ਦੀ ਜ਼ਿਮੇਵਾਰੀ ਚੁੱਕ ਸਕਦੇ ਹੋ।


SUPPORT 100'S OTHERS THAT ARE IN THE SIMILAR SITUATIONS. ALL IT TAKES IS JUST $35 A MONTH TO PROVIDE TOOLS FOR A BETTER EDUCATION.

Toll-Free: 1888.324.7454
WhatsApp: 778.951.7454