Mar 18, 2019

Story of a widow mother.

ਵਿਧਵਾ ਬੀਬੀ ਦੇ ਬੱਚਿਆਂ ਦੀ ਪੜ੍ਹਾਈ ਲਈ ਸੰਗਤ ਨੂੰ ਅਪੀਲ
A Story from Guru Nagri - Sri Amritsar Sahib

ਵਿੱਦਿਆ ਨੂੰ ਬੰਦੇ ਦੀ ਸਮਾਜਿੱਕ ਅਤੇ ਆਰਥਿਕ ਬੰਧਨਾਂ ਤੋਂ ਮੁਕਤੀ ਦਾ ਸਾਧਨ ਮੰਨਿਆ ਗਿਆ ਹੈ। ਵਿਦਿਅੱਕ ਮਨੁੱਖ ਵਿਦਿਆ ਦਾ ਆਸਰੇ ਹਰ ਤਰਾਂ ਦੇ ਬੰਧਨਾਂ ਤੋਂ ਬੰਦ ਖਲਾਸੀ ਕਰਵਾਉਣ ਦੇ ਸਮਰੱਥ ਹੋ ਸਕਦਾ ਹੈ, ਪਰ ਜਦੋਂ ਵਿਦਿਆ ਹੀ ਆਮ ਬੰਦੇ ਦੀ ਪਹੁੰਚ ਤੌਂ ਦੂਰ ਦੀ ਵਸਤੂ ਬਣ ਜਾਏ ਤਾਂ ਉਸਦੀ ਬੰਦ ਖਲਾਸੀ ਇੱਕ ਸੁਪਨਾ ਲੱਗਦਾ ਹੈ।

ਦੋ ਬੱਚਿਆਂ ਦੀ ਮਾਂ ਬੀਬੀ ਸਰਬਜੀਤ ਕੌਰ ਦੇ ਪਤੀ ਦੀ ਜਿਆਦਾ ਸ਼ਰਾਬ ਪੀਣ ਕਾਰਣ 6 ਸਾਲ ਪਹਿਲਾਂ ਮੌਤ ਹੋ ਗਈ ਸੀ। ਬੀਬੀ ਸਰਬਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਆਪਣਾ ਟਰੱਕ ਚਲਾਉਂਦਾ ਸੀ, ਪਰ ਸ਼ਰਾਬ ਦੀ ਜਿਆਦਾ ਲਤ ਕਾਰਣ ਅਤੇ ਕੰਮ ਨਾ ਕਰਨ ਕਾਰਣ ਟਰੱਕ ਕਬਾੜੀਆਂ ਨੂੰ ਵੇਚਣਾ ਪਿਆ।

ਬੀਬੀ ਸਰਬਜੀਤ ਕੌਰ ਦੇ ਸੱਸ-ਸਹੁਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋ ਬੱਚਿਆਂ ਹਰਪ੍ਰੀਤ ਕੌਰ (10+1) ਅਤੇ ਪੁੱਤਰ ਕਰਨਦੀਪ ਸਿੰਘ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਦੀ ਜਿਮੇਵਾਰੀ ਬੀਬੀ ਦੇ ਸਿਰ ‘ਤੇ ਹੈ। ਪਰਿਵਾਰ ਕੋਲ ਕੋਈ ਜ਼ਮੀਨ-ਜਾਇਦਾਦ ਜਾਂ ਆਮਦਨ ਦਾ ਸਾਧਨ ਨਹੀਂ। ਬੀਬੀ ਜੀ ਕੱਪੜੇ ਸਿਊਣ ਦਾ ਕੰਮ ਕਰਦੇ ਹਨ, ਜਿਸਤੋਂ ਉਹ 3000 ਮਹੀਨਾ ਕਮਾ ਲੈਂਦੇ ਹਨ।

ਬੀਬੀ ਜੀ ਦੀ ਧੀ ਹਰਪ੍ਰੀਤ ਕੌਰ +1 ਨੋਨ ਮੈਡੀਕਲ ਵਿੱਚ ਪੜ੍ਹ ਰਹੇ ਹਨ, ਪਰ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਸਕੂਲ਼ ਦੀ ਫੀਸ ਨਹੀਂ ਭਰੀ ਜਾ ਸਕੀ।

ਬੀਬੀ ਦੇ ਬੱਚਿਆਂ ਦੀ ਪੜ੍ਹਾਈ ਦਾ ਸੁਪਨਾ ਸਾਕਾਰ ਕਰਨ ਦੀ ਜ਼ਿਮੇਵਾਰੀ ਸਿੱਖੀ ਅਵੈਅਰਨੈੱਸ ਫਾਉਂਡੇਸ਼ਨ ਕੈਨੇਡਾ ਨੇ ਆਪ ਸੰਗਤ ਦੇ ਸਹਿਯੋਗ ਨਾਲ ਚੁੱਕੀ ਹੈ।

ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦਾ ਸੁਪਨਾ ਲੈਕੇ ਚੱਲ ਰਹੀ “ਸਿੱਖੀ ਅਵੈਅਰਨੈਸ ਫਾਉਂਡੇਸ਼ਨ ਕੈਨੇਡਾ”ਸੰਗਤ ਦੇ ਸਹਿਯੋਗ ਨਾਲ ਬੀਬੀ ਸਰਬਜੀਤ ਕੌਰ ਦੇ ਬੱਚਿਆਂ ਦੀ ਪੜ੍ਹਾਈ ਦੀ ਜਿਮੇਵਾਰੀ ਚੁੱਕੀ ਗਈ ਹੈ।

SUPPORT 100'S OTHERS THAT ARE IN THE SIMILAR SITUATIONS. ALL IT TAKES IS JUST $35 A MONTH TO PROVIDE TOOLS FOR A BETTER EDUCATION.

Toll-Free: 1888.324.7454
WhatsApp: 778.951.7454